ਥੈਬਰਟਨ ਓਵਲ ਚੁਗਿਰਦੇ ਦੇ ਮੁੜ-ਵਿਕਾਸ 'ਤੇ ਕੰਮ ਕਰਨ ਲਈ ਗਠਨ ਕੀਤੇ ਗਏ ਮਾਸਟਰ ਪਲਾਨ ਸਲਾਹਕਾਰ ਗਰੁੱਪ ਦੀ ਪਹਿਲੀ ਵਾਰ ਮੀਟਿੰਗ ਹੋਈ ਹੈ।

31 ਜਨਵਰੀ ਨੂੰ ਹੋਈ ਇਹ ਮੀਟਿੰਗ ਸਲਾਹ-ਮਸ਼ਵਰੇ ਦੇ ਦੂਜੇ ਪੜਾਅ ਦਾ ਹਿੱਸਾ ਸੀ ਕਿਉਂਕਿ ਕ੍ਰੋਜ਼ ਇੱਕ ਵਿਸ਼ਵ ਪੱਧਰੀ ਟ੍ਰੇਨਿੰਗ, ਪ੍ਰਸ਼ਾਸਨ ਅਤੇ ਕਮਿਊਨਿਟੀ ਸਹੂਲਤ ਸਥਾਪਤ ਕਰਨ ਦੀ ਉਮੀਦ ਕਰਦੇ ਹਨ।

ਮਾਸਟਰ ਪਲਾਨ ਸਲਾਹਕਾਰ ਗਰੁੱਪ ਦੇ ਮਾਰਗਦਰਸ਼ਕ ਸਿਧਾਂਤਾਂ ਦੇ ਅਨੁਸਾਰ ਜਿਹਨਾਂ ਮੁੱਖ ਵਿਸ਼ਿਆਂ 'ਤੇ ਚਰਚਾ ਕੀਤੀ ਗਈ, ਉਹ ਇਹ ਸਨ:

  • ਟ੍ਰੈਫ਼ਿਕ ਦਾ ਪ੍ਰਬੰਧ।
  • ਮਹੱਤਵਪੂਰਨ ਅਤੇ ਨਿਯੰਤ੍ਰਿਤ ਰੁੱਖਾਂ ਨੂੰ ਦੁਬਾਰਾ ਲਗਾਉਣਾ।
  • ਦੂਜੇ ਓਵਲ ਨੂੰ, ਕਿੰਗਜ਼ ਰਿਜ਼ਰਵ ਦੇ ਪੂਰਬ ਵੱਲ ਜਿੰਨਾ ਸੰਭਵ ਹੋ ਸਕੇ ਦੂਰ ਲੈ ਜਾਣਾ।
  • ਸਾਈਟ 'ਤੇ ਮੁਫ਼ਤ ਜਨਤਕ ਕਾਰ ਪਾਰਕਿੰਗ ਨੂੰ ਵਧਾਉਣਾ।
  • ਕਿੰਗਜ਼ ਰਿਜ਼ਰਵ ਦੇ ਪੱਛਮੀ ਪਾਸੇ ਰੁੱਖਾਂ ਦੇ ਮੌਜੂਦਾ ਛਤਰ ਵਿੱਚ ਕਮਿਉਨਿਟੀ ਲਈ ਕੁਦਰਤੀ ਖੇਤਰਾਂ ਅਧਾਰਤ ਮਨੋਰੰਜਨ ਦੇ ਬਿਹਤਰ ਨਤੀਜੇ ਅਤੇ ਖੇਡਣ ਵਾਲੀਆਂ ਥਾਂਵਾਂ।

ਕ੍ਰੋਜ਼ ਦੇ ਸੀਈਓ ਟਿਮ ਸਿਲਵਰਸ ਨੇ ਕਿਹਾ, “ਇਹ ਵਾਕਈ ਇੱਕ ਉਸਾਰੂ ਮੀਟਿੰਗ ਸੀ।”

“ਅਸੀਂ ਪਹਿਲੇ ਪੜਾਅ ਦੇ ਜ਼ਰੀਏ ਸਲਾਹ-ਮਸ਼ਵਰੇ ਨੂੰ ਸੁਣਿਆ ਹੈ ਅਤੇ ਉਸ ਫ਼ੀਡਬੈਕ ਦੇ ਅਧਾਰ 'ਤੇ ਮਾਸਟਰ ਪਲਾਨ ਸਲਾਹਕਾਰ ਗਰੁੱਪ ਦੀ ਕਮੇਟੀ ਨੂੰ ਕੁਝ ਸੋਧਾਂ ਪੇਸ਼ ਕੀਤੀਆਂ ਹਨ, ਜੋ ਹੁਣ ਸਾਈਟ ਲਈ ਸਾਡੇ ਅੱਪਡੇਟ ਕੀਤੇ ਗਏ ਮਾਸਟਰ ਪਲਾਨ ਵਿੱਚ ਸ਼ਾਮਲ ਹਨ।

“ਅਸੀਂ ਇਹ ਪੱਕਾ ਕਰਨ ਲਈ ਮਿਲ ਕੇ ਕੰਮ ਕਰਦੇ ਰਹਾਂਗੇ ਕਿ ਅਸੀਂ ਐਡੀਲੇਡ ਫ਼ੁੱਟਬਾਲ ਕਲੱਬ, ਵੈਸਟ ਟੋਰੈਨਸ ਸ਼ਹਿਰ ਅਤੇ ਕਮਿਊਨਿਟੀ ਦੇ ਲਈ ਇੱਕ ਡੈਸਟਿਨੇਸ਼ਨ ਚੁਗਿਰਦਾ ਤਿਆਰ ਕਰਨ ਦੇ ਮੌਕਿਆਂ ਨੂੰ ਵੱਧੋ-ਵੱਧ ਬਣਾਈਏ।

“ਇਹ ਸਹਿਮਤੀ ਵੀ ਬਣਾਈ ਗਈ ਕਿ ਅਸੀਂ ਵਧੇਰੇ ਨਿਯਮਿਤ ਅਧਾਰ 'ਤੇ ਮਿਲਾਂਗੇ। ਮਾਸਟਰ ਪਲਾਨ ਸਲਾਹਕਾਰ ਗਰੁੱਪ ਦੇ ਸੰਦਰਭ ਦੀਆਂ ਸ਼ਰਤਾਂ ਦੇ ਤਹਿਤ, ਅਸੀਂ ਮਹੀਨਾਵਾਰ ਅਧਾਰ 'ਤੇ ਮੀਟਿੰਗ ਕਰਨੀ ਸੀ ਪਰ ਹੁਣ ਪ੍ਰੋਜੈਕਟ ਉੱਪਰ ਵਿਚਾਰ-ਵਟਾਂਦਰਾ ਕਰਨ ਲਈ ਇਹ ਹਰ ਪੰਦਰਾਂ ਦਿਨਾਂ 'ਤੇ ਹੋਇਆ ਕਰੇਗੀ।”