ਰਾਜ ਅਤੇ ਸੰਘੀ ਸਰਕਾਰ ਦੇ ਸਾਊਥ ਰੋਡ ਵਾਲੇ ਅੱਪਗ੍ਰੇਡ ਵਿੱਚ ਕ੍ਰੋਜ਼ ਦੁਆਰਾ ਥੈਬਰਟਨ ਓਵਲ ਚੁਗਿਰਦੇ ਦੇ ਤਜਵੀਜ਼ ਕੀਤੇ ਗਏ ਮੁੜ-ਵਿਕਾਸ ਤਕ ਸਿੱਧੇ ਦਾਖਲੇ (ਐਂਟਰੀ) ਅਤੇ ਬਾਹਰ ਨਿਕਲਣ (ਐਗਜ਼ਿਟ) ਲਈ ਪਹੁੰਚ ਸ਼ਾਮਲ ਹੋਵੇਗੀ।
10.5 ਕਿ.ਮੀ. ਦਾ ਟੋਰੈਨਸ ਤੋਂ ਡਾਰਲਿੰਗਟਨ ਪ੍ਰੋਜੈਕਟ ਉੱਤਰੀ-ਦੱਖਣੀ ਕੋਰੀਡੋਰ ਦਾ ਆਖਰੀ ਸੈਕਸ਼ਨ ਹੈ ਜੋ ਕਿ ਟ੍ਰੈਫਿਕ ਜਾਮ ਨੂੰ ਘਟਾਉਂਦੇ ਹੋਏ, ਗਾੱਲਰ ਅਤੇ ਨੋਆਰਲੁੰਗਾ ਦੇ ਦਰਮਿਆਨ ਕਮਿਉਨਿਟੀਆਂ ਨੂੰ ਜੋੜਨ ਵਾਲਾ 78 ਕਿ.ਮੀ. ਦਾ ਨਾਨ-ਸਟਾਪ ਮੋਟਰਵੇਅ ਹੈ।
ਇਸ ਨਾਲ ਕਾਰ ਚਾਲਕ ਰਿਵਰ ਟੋਰੈਨਸ ਅਤੇ ਡਾਰਲਿੰਗਟਨ ਦੇ ਵਿਚਕਾਰ ਟ੍ਰੈਫ਼ਿਕ ਲਾਈਟਾਂ ਦੇ 21 ਸੈੱਟਾਂ ਨੂੰ ਬਾਈਪਾਸ ਕਰ ਸਕਣਗੇ ਅਤੇ ਅੰਦਾਜ਼ਾ ਹੈ ਕਿ ਇਸ ਨਾਲ ਸੁਰੰਗਾਂ, ਓਵਰਪਾਸਾਂ ਅਤੇ ਅੰਡਰਪਾਸਾਂ ਨੂੰ ਸ਼ਾਮਲ ਕਰਕੇ ਸਫ਼ਰ ਕਰਨ ਦੇ ਸਮੇਂ ਵਿੱਚ ਕੋਈ 20 ਕੁ ਮਿੰਟ ਦਾ ਸੁਧਾਰ ਆਏਗਾ।
ਸੜਕ ਦੇ ਪ੍ਰੋਜੈਕਟ ਵਿੱਚ ਸਾਰੀਆਂ ਗੁਆਂਢੀ ਸੜਕਾਂ ਵਿੱਚ ਟ੍ਰੈਫ਼ਿਕ ਜਾਮ ਨੂੰ ਘੱਟ ਕਰਨ ਲਈ ਥੈਬਰਟਨ ਓਵਲ ਚੁਗਿਰਦੇ ਨੂੰ ਆਉਣ ਜਾਣ ਲਈ ਸਿੱਧੀ ਪਹੁੰਚ ਸ਼ਾਮਲ ਹੋਵੇਗੀ।
ਰਿਵਰ ਟੋਰੈਨਸ ਤੋਂ ਡਾਰਲਿੰਗਟਨ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।