ਐਡੀਲੇਡ ਫੁੱਟਬਾਲ ਕਲੱਬ ਅਤੇ ਵੈਸਟ ਟੋਰੈਨਸ (West Torrens) ਸ਼ਹਿਰ ਨੇ ਥੈਬਰਟਨ ਓਵਲ ਦੇ ਮੁੜ-ਵਿਕਾਸ 'ਤੇ ਸਥਾਨਕ ਕਮਿਊਨਿਟੀ ਨਾਲ ਜੁੜਨ ਵਾਸਤੇ ਇੱਕ ਮਾਸਟਰ ਪਲਾਨ ਸਲਾਹਕਾਰ ਗਰੁੱਪ ਦਾ ਗਠਨ ਕੀਤਾ ਹੈ।
13-ਵਿਅਕਤੀਆਂ ਦੇ ਗਰੁੱਪ ਵਿੱਚ ਵੈਸਟ ਟੋਰੈਨਸ ਕਮਿਊਨਿਟੀ ਦੇ ਚਾਰ ਮੈਂਬਰ, ਕੌਂਸਲ ਦੇ ਚੁਣੇ ਹੋਏ ਮੈਂਬਰ, ਐਡੀਲੇਡ ਫ਼ੁੱਟਬਾਲ ਕਲੱਬ ਦੇ ਨੁਮਾਇੰਦੇ ਅਤੇ ਕਾਉਰਨਾ ਫਸਟ ਨੇਸ਼ਨਜ਼ (Kaurna First Nations) ਦਾ ਇੱਕ ਨੁਮਾਇੰਦਾ ਸ਼ਾਮਲ ਹਨ।
ਚੁਗਿਰਦੇ ਦੇ ਮੁੜ-ਵਿਕਾਸ ਲਈ ਇੱਕ ਮਾਸਟਰ ਪਲਾਨ ਤਿਆਰ ਕਰਨ ਵਾਸਤੇ, ਕ੍ਰੋਜ਼ (Crows) ਅਤੇ ਵੈਸਟ ਟੋਰੈਨਸ ਸ਼ਹਿਰ ਦੁਆਰਾ ਨਵੰਬਰ ਮਹੀਨੇ ਵਿੱਚ ਸਮਝੌਤੇ ਦੇ ਇੱਕ ਮੈਮੋਰੰਡਮ ਵਿੱਚ ਦਾਖਲ ਹੋਣ ਲਈ ਸਹਿਮਤੀ ਦੇਣ ਤੋਂ ਬਾਅਦ ਅਜਿਹਾ ਕੀਤਾ ਗਿਆ ਹੈ ਤਾਂ ਜੋ ਕਲੱਬ ਵਾਸਤੇ ਇੱਕ ਨਵਾਂ ਵਿਸ਼ਵ-ਪੱਧਰੀ ਹੈੱਡਕੁਆਰਟਰ ਸਥਾਪਤ ਕੀਤਾ ਜਾ ਸਕੇ।
ਕਲੱਬ ਸਾਰੀਆਂ ਧਿਰਾਂ ਵਾਸਤੇ ਲਾਹੇਵੰਦ ਨਤੀਜੇ ਹਾਸਲ ਕਰਨ ਲਈ ਕੌਂਸਲ, ਮੁੱਖ ਸਟੇਕਹੋਲਡਰਾਂ ਅਤੇ ਕਮਿਊਨਿਟੀ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ ਅਤੇ ਮਾਸਟਰ ਪਲਾਨ ਸਲਾਹਕਾਰ ਗਰੁੱਪ ਮੁੜ-ਵਿਕਾਸ ਲਈ ਵਿਸਤ੍ਰਿਤ ਭਾਈਚਾਰਕ ਸ਼ਮੂਲੀਅਤ ਯੋਜਨਾ ਦਾ ਇੱਕ ਹਿੱਸਾ ਹੈ।
ਮਾਸਟਰ ਪਲਾਨ ਸਲਾਹਕਾਰ ਗਰੁੱਪ ਹੋਰਨਾਂ ਗੱਲਾਂ ਤੋਂ ਇਲਾਵਾ ਨਵੀਆਂ ਅਤੇ ਵਰਤਮਾਨ ਸਹੂਲਤਾਂ ਦੀ ਜਗ੍ਹਾ ਅਤੇ ਇਸਤੇਮਾਲ, ਵਿਰਾਸਤ ਅਤੇ ਮਹੱਤਵਪੂਰਣ ਚੀਜ਼ਾਂ ਨੂੰ ਸੰਭਾਲਣ, ਲੈਂਡਸਕੇਪਿੰਗ, ਟ੍ਰੈਫਿਕ ਦੇ ਇੰਤਜ਼ਾਮ ਅਤੇ ਜਨਤਾ ਦੁਆਰਾ ਖੁੱਲੀ ਜਗ੍ਹਾ ਅਤੇ ਸਹੂਲਤਾਂ ਦੇ ਇਸਤੇਮਾਲ, ਅਨੰਦ ਲੈਣ ਅਤੇ ਜਨਤਾ ਦੀ ਇਹਨਾਂ ਤਕ ਪਹੁੰਚ 'ਤੇ ਵਿਚਾਰ ਕਰੇਗਾ।
ਮਾਸਟਰ ਪਲਾਨ ਸਲਾਹਕਾਰ ਗਰੁੱਪ ਦੇ ਮੈਂਬਰ ਇਸ ਤਰ੍ਹਾਂ ਹਨ:
ਕੌਂਸਲ ਦੇ ਚੁਣੇ ਹੋਏ ਮੈਂਬਰ:
ਮੇਅਰ ਮਾਈਕਲ ਕੌਕਸਨ (ਪ੍ਰਧਾਨ)
ਕੌਂਸਲਰ ਗ੍ਰਾਹਮ ਨੀਟਸ਼ਕੀ
ਕੌਂਸਲਰ ਜੌਨ ਵੁਡਵਰਡ
ਕੌਂਸਲ ਦਾ ਸਟਾਫ਼:
ਸੀਈਓ ਟੈਰੀ ਬੱਸ
ਡਿਪਟੀ ਸੀਈਓ ਐਂਜੇਲੋ ਕੈਟਿਨੇਰੀ
ਕਮਿਊਨਿਟੀ ਦੇ ਮੈਂਬਰ:
ਲੌਕਲੇਜ਼ ਵਾਰਡ ਦੇ ਮੈੱਰਿਨ ਕੌਸੀ
ਏਅਰਪੋਰਟ ਵਾਰਡ ਦੇ ਡਗਲਸ ਸ਼ਿੱਰੀਪਾ
ਥੈਬਰਟਨ ਵਾਰਡ ਦੇ ਪਾੱਲ ਸਟੀਫ਼ਨਸਨ
ਥੈਬਰਟਨ ਵਾਰਡ ਦੇ ਡਾ: ਐਸ਼ਲੀ ਕੋਨੱਲੀ
AFC ਮੈਂਬਰ:
ਟਿਮ ਸਿਲਵਰਸ
ਸ਼ੇਨ ਸਮੈਲਾਕੌਮਬੇ
ਸਕੌਟ ਬੈੱਲ
ਕਾਉਰਨਾ ਫ਼ਸਟ ਨੇਸ਼ਨਜ਼ ਦਾ ਨੁਮਾਇੰਦਾ:
ਅੰਕਲ ਮਿਕੀ ਕੁਮਾਤਪੀ ਮਾਰੁੱਤਯਾ ਓ'ਬ੍ਰਾਇਨ