ਬਲਰਾਜ ਸਿੰਘ ਪਹਿਲੇ ਅਜਿਹੇ ਭਾਰਤੀ ਬਣੇ ਜਿੰਨ੍ਹਾਂ ਨੂੰ 1999 ਵਿੱਚ ਕ੍ਰੋਜ਼ ਵੱਲੋਂ ਚੁਣੇ ਜਾਣ ਤੋਂ ਬਾਅਦ AFL ਵਿੱਚ ਸ਼ਾਮਲ ਕੀਤਾ ਗਿਆ।
ਵੀਹ ਸਾਲ ਤੱਕ, ਉਹ ਭਾਰਤੀ ਮੂਲ ਦੇ ਇਕਲੌਤੇ ਅਜਿਹੇ ਖਿਡਾਰੀ ਬਣੇ ਰਹੇ ਜਿੰਨ੍ਹਾਂ ਨੇ AFL ਵਿੱਚ ਥਾਂ ਹਾਸਲ ਕੀਤੀ ਅਤੇ ਉਹ ਪੱਕਾ ਇਰਾਦਾ ਰੱਖਦੇ ਹਨ ਕਿ ਭਾਰਤੀ ਨੌਜਵਾਨਾਂ ਨੂੰ ਉਹਨਾਂ ਦੇ ਨਕਸ਼ੇਕਦਮ ਉੱਤੇ ਤੁਰਨ ਲਈ ਸਹੀ ਰਾਹ ਦਿਖਾਈ ਜਾਵੇ।
ਉਹਨਾਂ ਨੇ AFC ਮੀਡੀਆ ਨੂੰ ਦੱਸਿਆ, “ਮੈਂ ਬਹੁਤ ਖੁਸ਼ਕਿਸਮਤ ਸੀ ਕਿ ਮੈਂਨੂੰ ਕ੍ਰੋਜ਼ ਵਿੱਚ ਸ਼ਾਮਲ ਕੀਤਾ ਗਿਆ ਅਤੇ ਪਹਿਲਾ ਭਾਰਤੀ ਹੋਣ ਕਾਰਨ ਇਹ ਬਹੁਤ ਵੱਡੀ ਪ੍ਰਾਪਤੀ ਸੀ ਅਤੇ ਪਾਰ ਪਾਉਣ ਲਈ ਇੱਕ ਵੱਡੀ ਰੁਕਾਵਟ ਸੀ, ਖ਼ਾਸ ਤੌਰ ‘ਤੇ ਸਾਡੇ ਭਾਈਚਾਰੇ ਵਿੱਚ।”
“ਉਸ ਸਮੇਂ, ਤੁਸੀਂ ਅਜਿਹੀਆਂ ਚੀਜ਼ਾਂ ਹਰ ਰੋਜ਼ ਨਹੀਂ ਦੇਖਦੇ ਸੀ ਪਰ ਅੱਜਕੱਲ੍ਹ ਹੋਰ ਭਾਈਚਾਰਿਆਂ ਦੇ ਬੱਚਿਆਂ ਨੂੰ ਫੁੱਟਬਾਲ ਖੇਡਣ ਲਈ ਹੌਸਲਾ ਮਿਲ ਰਿਹਾ ਹੈ।”
ਉਹ ਆਸਟਰੇਲੀਆ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਦੇ ਅੰਦਰ ਫੁੱਟਬਾਲ ਦਾ ਰੋਲ ਮਾਡਲ ਬਣ ਗਏ ਹਨ।
ਸਿੰਘ ਨੇ ਕਿਹਾ, “ਮੈਂ ਆਈਕਨ ਪਾਰਕ ਵਿੱਚ ਕਈ ਭਾਰਤੀ ਮੁੰਡਿਆ ਨੂੰ ਟ੍ਰੇਨਿੰਗ ਦਿੱਤੀ ਅਤੇ ਕੁਝ ਲੋਕ ਮੇਰੇ ਕੋਲ ਆਏ ਅਤੇ ਮੈਨੂੰ ਦੱਸਿਆ ਕਿ ਮੈਂ ਉਹਨਾਂ ਦਾ ਰੋਲ ਮਾਡਲ ਹਾਂ, ਜੋ ਸੁਣ ਕੇ ਬਹੁਤ ਚੰਗਾ ਲੱਗਾ।
“ਇਹ ਉਹਨਾਂ ਨੂੰ ਇੱਕ ਉਮੀਦ ਦਿੰਦਾ ਹੈ ਕਿ ਜੇ ਕੋਈ ਅਜਿਹਾ ਕਰ ਸਕਦਾ ਹੈ, ਤਾਂ ਮੈਂ ਉਮੀਦ ਕਰਦਾ ਹਾਂ ਕਿ ਕੋਈ ਹੋਰ ਵੀ ਅਜਿਹਾ ਕਰ ਸਕਦਾ ਹੈ।
“ਕੁਝ ਕਰਨ ਵਾਲਾ ਪਹਿਲਾ ਬੰਦਾ ਬਣਨਾ ਚੰਗੀ ਗੱਲ੍ਹ ਹੈ, ਪਰ ਕਿਸੇ ਹੋਰ ਨੂੰ ਅਜਿਹਾ ਕਰਦੇ ਹੋਏ ਅਤੇ ਇਸ ਵਿੱਚ ਆਪਣਾ ਕੈਰੀਅਰ ਬਣਾਉਂਦੇ ਹੋਏ ਦੇਖਣਾ ਵਧੀਆ ਹੋਵੇਗਾ”
ਸਿੰਘ ਦੇ ਕ੍ਰੋਜ਼ ਬਣਨ ਤੋਂ ਬਾਅਦ ਹੁਣ ਤੱਕ ਫੁੱਟਬਾਲ ਦੇ ਖੇਤਰ ਵਿੱਚ ਬਹੁਤ ਤਰੱਕੀ ਹੋਈ ਹੈ।
ਹਰ ਸਾਲ ਈਸਟਰ ਦੇ ਮੌਕੇ, ਸਿੱਖ ਭਾਈਚਾਰਾ ਸਿੱਖ ਗੇਮਾਂ ਲਈ ਜੁੜਦਾ ਹੈ, ਇਸ ਪਹਲ ਦਾ ਸਮਰਥਨ ਐਡੀਲੇਡ ਸਮੇਤ AFL ਅਤੇ ਪੰਜ ਕਲੱਬਾਂ ਵੱਲੋਂ ਕੀਤਾ ਜਾਂਦਾ ਹੈ।
ਇਸ ਹਫਤੇ ਦੇ ਅਖੀਰ ਵਿੱਚ, ਮੈਲਬਰਨ ਵਿੱਚ ਕੈਸੇ ਫ਼ੀਲਡਸ ਵਿਖੇ ਕਈ ਭਾਰਤੀ ਭਾਈਚਾਰਿਆਂ ਦੀਆਂ ਨੁਮਾਇੰਦਗੀ ਕਰਨ ਵਾਲੀਆਂ ਛੇ ਟੀਮਾਂ ਆਪਸ ਵਿੱਚ ਮੁਕਾਬਲਾ ਕਰਨਗੀਆਂ ਅਤੇ ਸਿੰਘ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣਾ ਗਿਆਨ ਦੇਣਗੇ।
ਸਿੰਘ ਨੇ ਕਿਹਾ, “ਉਮੀਦ ਹੈ ਕਿ ਮੈਂ ਬੱਚਿਆਂ ਨੂੰ ਸਿਖਾ ਸਕਦਾ ਹਾਂ ਕਿ ਉਹ ਫੁਟਬਾਲ ਦੇ ਖੇਤਰ ਵਿੱਚ ਅੱਗੇ ਵੱਧ ਸਕਦੇ ਹਨ ਅਤੇ ਆਪਣਾ ਕੈਰੀਅਰ ਬਣਾ ਸਕਦੇ ਹਨ।”
“ਸਾਰੇ ਭਾਈਚਾਰਿਆਂ ਦੇ ਬੱਚਿਆਂ ਨੂੰ ਹੁਣ ਫੁਟਬਾਲ ਖੇਡਣ ਦੇ ਵਧੇਰੇ ਮੌਕੇ ਮਿਲਦੇ ਹਨ ਅਤੇ ਬਹੁਤ ਸਾਰੇ ਜੂਨੀਅਰ ਕਲੱਬ ਅਤੇ ਪ੍ਰੋਗਰਾਮ ਹਨ, ਜੋ ਉਹਨਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੰਦੇ ਹਨ ਅਤੇ ਇੱਕ ਵਾਰ ਉਹ ਅਜਿਹਾ ਕਰ ਲੈਂਦੇ ਹਨ ਤਾਂ ਉਹ ਕੁਝ ਵੀ ਕਰ ਸਕਦੇ ਹਨ।”